Psalms 14

ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ

1ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ ਕਿ ਪਰਮੇਸ਼ੁਰ ਹੈ ਹੀ ਨਹੀਂ, ਉਹ ਵਿਗੜ ਗਏ ਹਨ, ਉਹਨਾਂ ਨੇ ਘਿਣਾਉਣੇ ਕੰਮ ਕੀਤੇ ਹਨ, ਭਲਾ ਕਰਨ ਵਾਲਾ ਕੋਈ ਨਹੀਂ ।

2ਯਹੋਵਾਹ ਨੇ ਸਵਰਗ ਤੋਂ ਆਦਮ ਵੰਸ ਉੱਤੇ ਨਿਗਾਹ ਕੀਤੀ, ਤਾਂ ਉਹ ਵੇਖੇ ਕਿ ਕੋਈ ਬੁੱਧਵਾਨ, ਪਰਮੇਸ਼ੁਰ ਦਾ ਭਾਲਣ ਵਾਲਾ ਹੈ ਕਿ ਨਹੀਂ ? 3ਉਹ ਸੱਭੇ ਕੁਰਾਹੇ ਪੈ ਗਏ, ਓਹ ਸਭ ਦੇ ਸਭ ਭਰਿਸ਼ਟ ਹੋ ਗਏ ਹਨ । ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ !

4ਕੀ ਇਹ ਸਾਰੇ ਕੁਕਰਮੀ ਸਮਝ ਨਹੀਂ ਰੱਖਦੇ, ਜਿਹੜੇ ਮੇਰੀ ਪਰਜਾ ਨੂੰ ਖਾਂਦੇ ਜਿਵੇਂ ਰੋਟੀ ਖਾਂਦੇ ਹਨ, ਅਤੇ ਯਹੋਵਾਹ ਦਾ ਨਾਮ ਨਹੀਂ ਲੈਂਦੇ ?

5ਉਨ੍ਹਾਂ ਨੇ ਉੱਥੇ ਵੱਡਾ ਭੈ ਖਾਧਾ, ਕਿਉਂ ਜੋ ਪਰਮੇਸ਼ੁਰ ਧਰਮੀਆਂ ਦੀ ਪੀੜ੍ਹੀ ਨਾਲ ਰਹਿੰਦਾ ਹੈ । 6ਤੁਸੀਂ ਮਸਕੀਨ ਦੀ ਜੁਗਤੀ ਨੂੰ ਮਾੜਾ ਕਹਿੰਦੇ ਹੋ, ਪਰ ਯਹੋਵਾਹ ਉਸ ਦੀ ਪਨਾਹ ਹੈ ।

ਕਾਸ਼ ਕਿ ਇਸਰਾਏਲ ਦਾ ਬਚਾਓ ਸੀਯੋਨ ਤੋਂ ਨਿਕਲੇ ! ਜਦ ਯਹੋਵਾਹ ਆਪਣੀ ਪਰਜਾ ਨੂੰ ਗ਼ੁਲਾਮੀ ਤੋਂ ਮੋੜ ਲਿਆਵੇਗਾ, ਤਦ ਯਾਕੂਬ ਖੁਸ਼ ਅਤੇ ਇਸਰਾਏਲ ਅਨੰਦ ਹੋਵੇਗਾ !

7

Copyright information for PanULB